ਆਪਣੇ ਅਲਾਇੰਸ ਮੈਂਬਰ ਆਈਡੀ ਕਾਰਡ ਦੀ ਵਰਤੋਂ ਕਿਵੇਂ ਕਰੀਏ
ਅਲਾਇੰਸ ਮੈਂਬਰ ਆਈਡੀ ਕਾਰਡ ਕੀ ਹੈ? ਮੈਨੂੰ ਇਸਦੀ ਕਦੋਂ ਲੋੜ ਹੈ?
ਅਲਾਇੰਸ ਦੇ ਮੈਂਬਰ ਹੋਣ ਦੇ ਨਾਤੇ, ਤੁਹਾਨੂੰ ਅਲਾਇੰਸ ਮੈਂਬਰ ਆਈਡੀ ਕਾਰਡ ਮਿਲੇਗਾ। ਤੁਹਾਡੇ ਮੈਂਬਰ ਆਈਡੀ ਕਾਰਡ ਵਿੱਚ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ ਜੋ ਪ੍ਰਦਾਤਾਵਾਂ ਨੂੰ ਤੁਹਾਡੀਆਂ ਸੇਵਾਵਾਂ ਲਈ ਅਲਾਇੰਸ ਨੂੰ ਬਿਲ ਕਰਨ ਦੀ ਲੋੜ ਹੋਵੇਗੀ। ਅਲਾਇੰਸ ਕਾਰਡ ਤੁਹਾਡੇ Medi-Cal Benefits Identification Card (BIC) ਤੋਂ ਵੱਖਰਾ ਹੈ ਪਰ ਤੁਹਾਨੂੰ ਦੋਵਾਂ ਦੀ ਲੋੜ ਹੈ। ਦੋਵੇਂ ਕਾਰਡ ਹਮੇਸ਼ਾ ਆਪਣੇ ਨਾਲ ਰੱਖੋ ਅਤੇ ਜਦੋਂ ਵੀ ਤੁਸੀਂ ਡਾਕਟਰੀ ਦੇਖਭਾਲ ਜਾਂ ਦਵਾਈ ਲੈਂਦੇ ਹੋ ਤਾਂ ਉਹਨਾਂ ਨੂੰ ਦਿਖਾਓ। ਜੇਕਰ ਤੁਹਾਡੇ ਕੋਲ ਮੈਡੀਕੇਅਰ ਵਰਗੇ ਹੋਰ ਬੀਮਾ ਕਾਰਡ ਹਨ, ਤਾਂ ਤੁਹਾਨੂੰ ਉਹ ਵੀ ਦਿਖਾਉਣੇ ਚਾਹੀਦੇ ਹਨ।
ਹੇਠਾਂ ਇੱਕ ਉਦਾਹਰਨ ਹੈ ਕਿ ਤੁਹਾਡਾ ਅਲਾਇੰਸ ਮੈਂਬਰ ਆਈਡੀ ਕਾਰਡ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ: